Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਮੁਖੱ ਖ਼ਬਰਾਂ
Viewing all articles
Browse latest Browse all 2367

ਦਰਬਾਰ ਸਾਹਿਬ ਹੇਠ ‘ਰਾਮ ਨਾਮ’ ਵਾਲੀਆਂ ਇੱਟਾਂ ਲਾਉਣਾ, ‘ਸ਼ਿਵਲਿੰਗ’ ਬੀਜਣ ਵਾਂਗ: ਗਜਿੰਦਰ ਸਿੰਘ ਦਲ ਖਾਲਸਾ

$
0
0

IMG_20220520_161420.resizedਨਵੀਂ ਦਿੱਲ (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨ ਅੰਦਰ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਹਿੰਦੂ ਮੰਦਰ ਸਾਬਿਤ ਕਰਣ ਦੇ ਮਾਹੌਲ ਦੇ ਵਿਚਕਾਰ ਦਰਬਾਰ ਸਾਹਿਬ, ਅੰਮ੍ਰਤਿਸਰ ਦੇ ਸੀਵਰੇਜ ਵਿੱਚ ਲੱਗ ਰਹੀਆਂ ਇੱਟਾਂ ਉਤੇ ‘ਰਾਮ’ ਲਿਖੇ ਹੋਣ ਦੀ ਖਬਰ ਸਾਹਮਣੇ ਆਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਨੇ ਕਿਹਾ ਕਿ ਦਰਬਾਰ ਸਾਹਿਬ ਹੇਠ ‘ਰਾਮ ਨਾਮ’ ਵਾਲੀਆਂ ਇੱਟਾਂ ਲਾਉਣਾ, ‘ਸ਼ਿਵਲਿੰਗ’ ਬੀਜਣ ਵਾਂਗ ਹੀ ਹੈ ।

ਕੁੱਝ ਸਿੱਖ ਹਲਕੇ ਇਸ ਉਤੇ ਚਿੰਤਾ ਦਾ ਇਜ਼ਹਾਰ ਕਰ ਰਹੇ ਹਨ, ਜੋ ਕਿ ਬਿਲਕੁਲ ਜਾਇਜ ਹੈ ।

ਉਨ੍ਹਾਂ ਕਿਹਾ ਕਿ ਜਿਵੇਂ ਅੱਜ ਕੱਲ ਖਬਰਾਂ ਆ ਰਹੀਆਂ ਕਿ ਹਿੰਦੁਤੱਵੀ ਲੋਕ ਮਸੀਤਾਂ ਥੱਲੋਂ ‘ਸ਼ਿਵਲਿੰਗ’ ਲੱਭ ਕੇ ਉਹਨਾਂ ਉਤੇ ‘ਮੰਦਰ’ ਹੋਣ ਦੇ ਦਾਅਵੇ ਪੇਸ਼ ਕਰ ਰਹੇ ਹਨ, ਕਿਤੇ ਕੱਲ ਇਹ ‘ਰਾਮ ਨਾਮ’ ਵਾਲੀਆਂ ਇੱਟਾਂ ਲੱਭ ਕੇ, ਸ਼ਿਵਲਿੰਗ ਲੱਭਣ ਵਾਂਗ ‘ਦਰਬਾਰ ਸਾਹਿਬ’ ਉਤੇ ਵੀ ਆਪਣਾ ਦਾਅਵਾ ਨਾ ਪੇਸ਼ ਕਰ ਦੇਣ,  ਸਿੱਖਾਂ ਦੀ ਇਹੀ ਚਿੰਤਾ ਹੈ ।

ਉਨ੍ਹਾਂ ਕਿਹਾ ਯਕੀਨਨ ਇਹ ਚਿੰਤਾ ਦਾ ਵਿਸ਼ਾ ਹੈ, ਤੇ ਸ਼ਰੋਮਣੀ ਕਮੇਟੀ ਨੂੰ ਇਹਨਾਂ ਇੱਟਾਂ ਦਾ ਇਸਤੇਮਾਲ ਰੁਕਵਾਣਾ ਚਾਹੀਦਾ ਹੈ ।  ਪਰ ਇਹ ਵੀ ਸੱਚ ਹੈ ਕਿ ਸਾਡੇ ਕੁੱਝ ਡੇਰੇ ਸਿੱਖ ਗੁਰੂ ਸਾਹਿਬਾਨ ਨੂੰ ‘ਰਾਮ ਚੰਦਰ’ ਦੀ ਅੰਸ਼ ਵੰਸ਼ ਦੱਸਣ ਵਿੱਚ ਵਢਿਆਈ ਮਹਿਸੂਸ ਕਰਦੇ ਹਨ, ਇਹਨਾਂ ਦਾ ਕੀ ਕਰੋਗੇ..?

ਉਨ੍ਹਾਂ ਕਿਹਾ ਜੇ ਸਾਡੇ ਗੁਰੂ ਸਾਹਿਬਾਨ ਹੀ ‘ਰਾਮ’ ਦੀ ਅੋਲਾਦ ਮੰਨੇ ਜਾ ਰਹੇ ਹਨ, ਤਾਂ ਰਾਮ ਨਾਮ ਵਾਲੀਆਂ ਇੱਟਾਂ ਤਾਂ ਛੋਟੀ ਗੱਲ ਹੈ ।

ਆਰ ਐਸ ਐਸ ਦੇ ਪ੍ਰਭਾਵ ਵਿੱਚ ਆ ਚੁੱਕੇ ਸਿੱਖਾਂ ਲਈ ਸਿੱਖੀ ਦਾ ਹਿੰਦੂਕਰਣ ਹੁਣ ਇਤਰਾਜ਼ ਵਾਲੀ ਗੱਲ ਹੀ ਨਹੀਂ ਰਹੀ ।
ਪੰਥ ਦੇ ਵਾਲੀ ਆਪ ਸਹਾਈ ਹੋਣ ਜੀ ।


Viewing all articles
Browse latest Browse all 2367